ਝੂਠੀ ਜਾਣਕਾਰੀ

ਝੂਠੀ ਜਾਂ ਗੁੰਮਰਾਹਕੁੰਨ ਜਾਣਕਾਰੀ, ਜੋ ਜਾਣਬੁੱਝ ਕੇ ਫ਼ੈਲਾਈ ਜਾਂਦੀ ਹੈ, ਉਸਨੂੰ ਗ਼ਲਤ ਜਾਣਕਾਰੀ ਕਿਹਾ ਜਾਂਦਾ ਹੈ।

ਕਈ ਵਾਰੀ ਵਿਦੇਸ਼ੀ ਸਰਕਾਰਾਂ ਆਪਣੇ ਹਿੱਤਾਂ ਦੀ ਪੂਰਤੀ ਲਈ ਅਜਿਹੀ ਝੂਠੀ ਜਾਣਕਾਰੀ ਦੀ ਵਰਤੋਂ ਕਰਦੀਆਂ ਹਨ। ਇਹ ਲੋਕਾਂ ਅਤੇ ਭਾਈਚਾਰਿਆਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ।

ਡਿਸਇਨਫੋਰਮੇਸ਼ਨ ਦੀ ਪਛਾਣ ਕਿਵੇਂ ਕਰਨੀ ਹੈ

ਇਹ ਫ਼ੈਸਲਾ ਕਰਦੇ ਸਮੇਂ ਕਿ ਕੀ ਕੋਈ ਜਾਣਕਾਰੀ ਗ਼ਲਤ ਹੈ ਜਾਂ ਨਹੀਂ, ਆਪਣੇ ਆਪ ਤੋਂ ਇਹ ਸਵਾਲ ਪੁੱਛੋ:

  • ਕੀ ਇਹ ਕਿਸੇ ਭਰੋਸੇਯੋਗ ਸਰੋਤ ਤੋਂ ਆਈ ਹੈ ਅਤੇ ਹੋਰ ਭਰੋਸੇਯੋਗ ਖ਼ਬਰ ਸਾਈਟਾਂ ਵੱਲੋਂ ਵੀ ਇਸਦੀ ਪੁਸ਼ਟੀ ਕੀਤੀ ਗਈ ਹੈ?
  • ਕੀ ਇਹ ਭਾਵਨਾਤਮਕ ਭਾਸ਼ਾ ਵਰਤੋਂ ਕਰਦੀ ਹੈ ਅਤੇ ਤੱਥਾਂ ਜਾਂ ਸਬੂਤਾਂ ਨੂੰ ਛੱਡ ਦਿੰਦੀ ਹੈ?
  • ਕੀ ਇਹ ਸਪੱਸ਼ਟ ਤੌਰ 'ਤੇ ਪੱਖਪਾਤੀ ਹੈ ਜਾਂ ਵੱਖੋ-ਵੱਖਰੇ ਵਿਚਾਰਾਂ ਨੂੰ ਨਜ਼ਰਅੰਦਾਜ਼ ਕਰਦੀ ਹ?

ਤੁਹਾਨੂੰ ਇਹ ਵੀ ਵਿਚਾਰ ਕਰਨਾ ਚਾਹੀਦਾ ਹੈ ਕਿ ਕੀ ਇਹ:

  • ਮੁਸ਼ਕਲ ਮੁੱਦਿਆਂ ਲਈ ਸਧਾਰਨ ਸ਼ਬਦਾਂ ਜਾਂ ਭਾਵਨਾਤਮਕ ਤੌਰ 'ਤੇ ਹਮਲਾ ਕਰਨ ਵਾਲੇ ਸ਼ਬਦਾਂ ਦੀ ਵਰਤੋਂ ਕਰਦਾ ਹੈ?
  • ਬਿਨਾਂ ਪ੍ਰਵਾਨਗੀ ਜਾਂ ਸੰਦਰਭ ਦੇ ਰੂੜ੍ਹੀਵਾਦੀ ਵਿਚਾਰਾਂ ਦਾ ਜ਼ਿਕਰ ਕਰਦਾ ਹੈ?
  • ਗ਼ਲਤ ਜਾਂ ਪੁਰਾਣੀ ਜਾਣਕਾਰੀ ਦਾ ਹਵਾਲਾ ਦਿੰਦਾ ਹੈ?
  • ਤੱਥਾਂ 'ਤੇ ਧਿਆਨ ਦੇਣ ਦੀ ਬਜਾਏ ਵਧਾ-ਚੜ੍ਹਾ ਕੇ ਲਿਖੇ ਸਿਰਲੇਖਾਂ ਦੀ ਵਰਤੋਂ ਕਰਦਾ ਹੈ?
  • ਸ਼ਬਦਾਂ ਲਈ ਗ਼ਲਤ ਅੱਖਰਜੋੜ ਜਾਂ ਗਲਤ ਵਿਆਕਰਣ ਦੀ ਵਰਤੋਂ ਕਰਦਾ ਹੈ?
  • ਘੱਟ-ਗੁਣਵੱਤਾ ਵਾਲੀਆਂ ਤਸਵੀਰਾਂ, ਜਾਂ ਫੇਰ-ਬਦਲ ਕੀਤੀਆਂ ਹੋਈਆਂ ਤਸਵੀਰਾਂ ਵਰਤਦਾ ਹd.

ਈ-ਸੇਫ਼ਟੀ ਕਮਿਸ਼ਨਰ (eSafety Commissioner(Opens in a new tab/window)) ਕੋਲ ਜਾਅਲੀ ਖ਼ਬਰਾਂ ਦੀ ਪਛਾਣ ਕਰਨ ਵਿੱਚ ਤੁਹਾਡੀ ਮੱਦਦ ਕਰਨ ਲਈ ਸਰੋਤ ਉਪਲਬਧ ਹਨ।

ਚੋਣਾਂ ਬਾਰੇ ਗਲਤ ਜਾਣਕਾਰੀ (ਡਿਸਇਨਫੋਰਮੇਸ਼ਨ)

ਜਾਣਕਾਰੀ ਰਾਹੀਂ ਲੋਕਾਂ ਦੇ ਵਿਚਾਰਾਂ ਅਤੇ ਵਿਵਹਾਰਾਂ ਨੂੰ ਗੁਪਤ ਤਰੀਕੇ ਨਾਲ ਪ੍ਰਭਾਵਿਤ ਕਰਨ ਦੀਆਂ ਕੋਸ਼ਿਸ਼ਾਂ, ਆਸਟ੍ਰੇਲੀਆ ਵਿੱਚ ਚੋਣਾਂ ਦੀ ਨਿਰਪੱਖਤਾ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ।

ਚੋਣ ਇਮਾਨਦਾਰੀ ਭਰੋਸਾ ਟਾਸਕਫੋਰਸ (Electoral Integrity Assurance Taskforce(Opens in a new tab/window)) ਨੇ ਝੂਠੀ ਜਾਣਕਾਰੀ 'ਤੇ ਇੱਕ ਤੱਥ ਸ਼ੀਟ ਪ੍ਰਕਾਸ਼ਿਤ ਕੀਤੀ ਹੈ।

ਆਸਟ੍ਰੇਲੀਆ ਦੀਆਂ ਕੇਂਦਰੀ ਚੋਣਾਂ ਬਾਰੇ ਵਧੇਰੇ ਜਾਣਕਾਰੀ ਪੰਨੇ ‘ਤੇ ਮਿਲ ਸਕਦੀ ਹੈ।

ਝੂਠੀ ਜਾਣਕਾਰੀ

Sign up

Sign up for news and updates from our agency.