ਵਿਦੇਸ਼ੀ ਸਰਕਾਰਾਂ ਆਸਟ੍ਰੇਲੀਆ ਵਿੱਚ ਰਹਿਣ ਵਾਲੇ ਵਿਅਕਤੀਆਂ ਨੂੰ ਇਹ ਯਕੀਨ ਦਿਵਾਉਣ ਲਈ ਕਈ ਵੱਖ-ਵੱਖ ਤਰੀਕਿਆਂ ਦੀ ਵਰਤੋਂ ਕਰ ਸਕਦੀਆਂ ਹਨ ਕਿ ਉਨ੍ਹਾਂ ਕੋਲ ਆਪਣੇ ਮੂਲ ਦੇਸ਼ ਜਾਣ ਤੋਂ ਇਲਾਵਾ ਕੋਈ ਚਾਰਾ ਨਹੀਂ ਹੈ। ਇਸ ਨੂੰ ਬਲਵਾਂਤ ਵਾਪਸੀ (Coerced Repatriation) ਕਿਹਾ ਜਾਂਦਾ ਹੈ।ਇਹ ਇਸ ਤਰ੍ਹਾਂ ਦਾ ਹੋ ਸਕਦਾ ਹੈ:
- ਉਨ੍ਹਾਂ ਵਿਅਕਤੀਆਂ ਜਾਂ ਉਨ੍ਹਾਂ ਦੇ ਪਰਿਵਾਰ ਅਤੇ ਜਾਣ-ਪਹਿਚਾਣ ਵਾਲਿਆਂ ‘ਤੇ ਯਾਤਰਾ ਪਾਬੰਦੀਆਂ।
- ਵਿੱਤੀ ਸੰਪਤੀਆਂ ਨੂੰ ਫ੍ਰੀਜ਼ ਕਰਨਾ।
- ਪਰਿਵਾਰ ਅਤੇ ਜਾਣ-ਪਹਿਚਾਣ ਵਾਲਿਆਂ ‘ਤੇ ਦਬਾਅ ਪਾਉਣਾ ਤਾਂ ਜੋ ਉਹ ਕਿਸੇ ਵਿਅਕਤੀ ਨੂੰ ਆਪਣੇ ਮੂਲ ਦੇਸ਼ ਵਾਪਸ ਜਾਣ ਲਈ ਮਨਾਉਣ।
ਉਹ ਤੁਹਾਨੂੰ ਕਿਸੇ ਜੁਰਮ ਦੇ ਦੋਸ਼ ਹੇਠ ਮੁਕੱਦਮਾ ਚਲਾਉਣ ਲਈ ਤੁਹਾਡੇ ਮੂਲ ਦੇਸ਼ ਵਾਪਸ ਭੇਜਣ ਦੀ ਧਮਕੀ ਵੀ ਦੇ ਸਕਦੇ ਹਨ। ਇਸ ਨੂੰ ਪ੍ਰਤੀਰਪਣ (Extradition) ਕਿਹਾ ਜਾਂਦਾ ਹੈ।
ਜੇ ਤੁਹਾਨੂੰ ਪ੍ਰਤੀਰਪਣ (Extradition) ਦੀ ਧਮਕੀ ਦਿੱਤੀ ਜਾਵੇ
ਆਸਟ੍ਰੇਲੀਆਈ ਸਰਕਾਰ ਇਹ ਮੰਨਦੀ ਹੈ ਕਿ ਕੁੱਝ ਵਿਦੇਸ਼ੀ ਸਰਕਾਰਾਂ ਅੰਤਰਰਾਸ਼ਟਰੀ ਕਾਨੂੰਨ ਲਾਗੂ ਕਰਨ ਦੀਆਂ ਬੇਨਤੀਆਂ ਦੀ ਦੁਰਵਰਤੋਂ ਕਰਦੀਆਂ ਹਨ। ਹਾਲਾਂਕਿ ਆਸਟ੍ਰੇਲੀਆਈ ਸਰਕਾਰ ਦੇ ਵਿਦੇਸ਼ੀ ਸਰਕਾਰਾਂ ਨਾਲ ਮੌਜੂਦਾ ਸੰਬੰਧ ਹਨ, ਫਿਰ ਵੀ ਹਰ ਹਵਾਲਗੀ ਕਰਨ ਦੇ ਕੇਸ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾਂਦੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਆਸਟ੍ਰੇਲੀਆ ਦੇ ਨਿਵਾਸੀਆਂ ਅਤੇ ਨਾਗਰਿਕਾਂ ਨੂੰ ਰਾਜਨੀਤਿਕ ਅਤਿਆਚਾਰ ਤੋਂ ਬਚਾਇਆ ਜਾ ਸਕੇ।
ਜੇਕਰ ਤੁਹਾਡੇ ਨਾਲ ਕਿਸੇ ਵਿਦੇਸ਼ੀ ਸਰਕਾਰ ਦੇ ਅਧਿਕਾਰੀਆਂ ਨੇ ਸੰਪਰਕ ਕੀਤਾ ਹੈ ਅਤੇ ਤੁਹਾਨੂੰ ਹਵਾਲਗੀ ਦੀ ਧਮਕੀ ਦਿੱਤੀ ਹੈ, ਤਾਂ 131 444 ‘ਤੇ ਪੁਲਿਸ ਨਾਲ ਸੰਪਰਕ ਕਰੋ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਆਸਟ੍ਰੇਲੀਆ ਵਿੱਚ ਰਹਿਣ ਦਾ ਤੁਹਾਡਾ ਹੱਕ ਤੰਗ-ਪ੍ਰੇਸ਼ਾਨੀ ਤੋਂ ਮੁਕਤ ਸੁਰੱਖਿਅਤ ਹੈ।
ਜੇਕਰ ਤੁਹਾਡੇ 'ਤੇ ਕੋਈ ਜਾਇਜ਼ ਗ੍ਰਿਫ਼ਤਾਰੀ ਵਾਰੰਟ ਲਾਗੂ ਹੈ ਜਾਂ ਤੁਹਾਡੇ 'ਤੇ ਵਿਦੇਸ਼ਾਂ ਵਿੱਚ ਅਪਰਾਧਿਕ ਅਪਰਾਧਾਂ ਦਾ ਮਾਮਲਾ ਦਰਜ ਹੈ, ਤਾਂ ਆਸਟ੍ਰੇਲੀਆਈ ਸਰਕਾਰ ਅਧਿਕਾਰਤ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਮਾਨਤਾ ਪ੍ਰਾਪਤ ਹਵਾਲਗੀ ਚੈਨਲਾਂ ਦੀ ਵਰਤੋਂ ਕਰਦੀ ਹੈ। ਹਵਾਲਗੀ ਪ੍ਰਕਿਰਿਆ ਦੇ ਹਿੱਸੇ ਵਜੋਂ, ਵਿਦੇਸ਼ੀ ਸਰਕਾਰੀ ਅਧਿਕਾਰੀਆਂ ਦੀ ਆਸਟ੍ਰੇਲੀਆ ਅੰਦਰ ਲੋਕਾਂ ਨਾਲ ਸੰਪਰਕ ਕਰਨ ਜਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਕੋਈ ਭੂਮਿਕਾ ਨਹੀਂ ਹੁੰਦੀ ਹੈ।
ਕਈ ਮਾਮਲਿਆਂ ਵਿੱਚ, ਵਿਦੇਸ਼ੀ ਸਰਕਾਰਾਂ ਅਤੇ ਉਨ੍ਹਾਂ ਦੇ ਏਜੰਟ ਵਿਅਕਤੀਆਂ ਨੂੰ ਉਨ੍ਹਾਂ ਦੀ ਇੱਛਾ ਦੇ ਵਿਰੁੱਧ ਜ਼ਬਰਨ ਆਸਟ੍ਰੇਲੀਆ ਛੱਡਣ ਲਈ ਮਜ਼ਬੂਰ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ। ਆਸਟ੍ਰੇਲੀਆ ਵਿੱਚ ਇਹ ਕਤਈ ਸਵੀਕਾਰਯੋਗ ਨਹੀਂ ਹੈ।
ਜੇਕਰ ਤੁਸੀਂ ਜਾਂ ਤੁਹਾਡਾ ਕੋਈ ਜਾਣਕਾਰ ਆਸਟ੍ਰੇਲੀਆ ਤੋਂ ਜ਼ਬਰਨ ਬਾਹਰ ਲਿਜਾਣ ਦੇ ਖ਼ਤਰੇ ਵਿੱਚ ਹੋ, ਤਾਂ 131 444 ‘ਤੇ ਪੁਲਿਸ ਨਾਲ ਸੰਪਰਕ ਕਰੋ ਜਾਂ ਐਮਰਜੈਂਸੀ ਵਿੱਚ 000 ‘ਤੇ ਫ਼ੋਨ ਕਰੋ.