ਵਿਦੇਸ਼ੀ ਦਖ਼ਲ ਕਿਉਂ ਠੀਕ ਨਹੀਂ ਹੈ?

ਕਿਸੇ ਵੀ ਵਿਦੇਸ਼ੀ ਸਰਕਾਰ ਵੱਲੋਂ ਸਾਡੇ ਭਾਈਚਾਰੇ ਦੇ ਮੈਂਬਰਾਂ ਨੂੰ ਇਸ ਤਰੀਕੇ ਨਾਲ ਨਿਸ਼ਾਨਾ ਬਣਾਉਣਾ ਕਤਈ ਸਵੀਕਾਰਯੋਗ ਨਹੀਂ ਹੈ ਜੋ ਲੋਕਾਂ ਨੂੰ ਆਸਟ੍ਰੇਲੀਆ ਵਿੱਚ ਆਪਣੇ ਅਧਿਕਾਰਾਂ ਅਤੇ ਆਜ਼ਾਦੀਆਂ ਦੀ ਵਰਤੋਂ ਕਰਨ ਤੋਂ ਰੋਕਦਾ ਹੈ।

ਆਸਟ੍ਰੇਲੀਆ ਵਿੱਚ ਹਰ ਵਿਅਕਤੀ ਨੂੰ ਸੁਰੱਖਿਅਤ ਮਹਿਸੂਸ ਕਰਨ, ਆਪਣਾ ਹੋਣ ਦਾ ਅਹਿਸਾਸ ਕਰਨ ਅਤੇ ਭਾਈਚਾਰਕ ਅਤੇ ਨਾਗਰਿਕ ਜੀਵਨ ਵਿੱਚ ਹਿੱਸਾ ਲੈਣ ਦਾ ਅਧਿਕਾਰ ਹੈ। ਇਹ ਤਾਕਤ ਸਾਡੇ ਸਮਾਜ ਨੂੰ ਮਜ਼ਬੂਤ ਕਰਦੀ ਹੈ।

ਆਸਟ੍ਰੇਲੀਆ ਦੀ ਸਰਕਾਰ ਸੁਤੰਤਰ ਅਤੇ ਨਿਰਪੱਖ ਚੋਣਾਂ ਰਾਹੀਂ ਚੁਣੀ ਜਾਂਦੀ ਹੈ ਅਤੇ ਇਹ ਯਕੀਨੀ ਬਣਾਉਣ ਲਈ ਬਣਾਈ ਜਾਂਦੀ ਹੈ ਕਿ ਤੁਹਾਡੀ ਵੋਟ ਪਾਉਣ ਦਾ ਅਧਿਕਾਰ ਸੁਰੱਖਿਅਤ ਹੋਵੇ ਅਤੇ ਤੁਸੀਂ ਕਿਸ ਨੂੰ ਵੋਟ ਦਿੰਦੇ ਹੋ, ਇਹ ਜਾਣਕਾਰੀ ਗੁਪਤ ਹੋਵੇ।

ਵਿਦੇਸ਼ੀ ਦਖ਼ਲ ਆਸਟ੍ਰੇਲੀਆ ਨੂੰ ਅਤੇ ਇੱਥੇ ਰਹਿਣ ਵਾਲੇ ਹਰ ਵਿਅਕਤੀ ਨੂੰ ਨੁਕਸਾਨ ਪਹੁੰਚਾ ਸਕਦਾ ਹੈ।

ਆਸਟ੍ਰੇਲੀਆ ਵਿੱਚ ਵਿਦੇਸ਼ੀ ਦਖ਼ਲ ਦਾ ਮੁਕਾਬਲਾ ਕਰਨ ਵਿੱਚ ਸਾਡੇ ਸਾਰਿਆਂ ਦੀ ਭੂਮਿਕਾ ਹੈ ਤਾਂ ਜੋ ਅਸੀਂ ਇੱਕ ਸੁਰੱਖਿਅਤ ਅਤੇ ਸਵਾਗਤਯੋਗ ਸਮਾਜ ਵਿੱਚ ਜੀਵਨ ਬਤੀਤ ਕਰਨਾ ਜਾਰੀ ਰੱਖ ਸਕੀਏ।

ਵਿਦੇਸ਼ੀ ਦਖ਼ਲ ਆਸਟ੍ਰੇਲੀਆ ਵਿੱਚ ਇੱਅਪਰਾਧ ਹੈ ਅਤੇ ਕਾਮਨਵੈਲਥ ਕ੍ਰਿਮੀਨਲ ਕੋਡ ਐਕਟ 1995 (Commonwealth Criminal Code Act 1995(Opens in a new tab/window)) ਦੇ ਤਹਿਤ 20 ਸਾਲ ਤੱਕ ਦੀ ਕੈਦ ਦੀ ਸਜ਼ਾ ਦਿੱਤੀ ਜਾ ਸਕਦੀ ਹੈ।

ਆਸਟ੍ਰੇਲੀਆਈ ਸਰਕਾਰ ਤੁਹਾਡੀ ਸੁਰੱਖਿਆ ਲਈ ਕੀ ਕਰ ਰਹੀ ਹੈ:

ਜਾਂਚ-ਪੜਤਾਲ ਅਤੇ ਰੋਕਥਾਮ

Commonwealth Counter Foreign Interference Taskforce (ਵਿਰੋਧੀ ਵਿਦੇਸ਼ੀ ਦਖ਼ਲ ਦਾ ਟਾਕਰਾ ਕਰਨ ਵਾਲੀ ਰਾਸ਼ਟਰੀ ਟਾਸਕਫੋਰਸ) ਜਾਸੂਸੀ ਅਤੇ ਵਿਦੇਸ਼ੀ ਦਖ਼ਲ ਦੇ ਵਿਰੁੱਧ ਕਾਰਵਾਈ ਦੀ ਅਗਵਾਈ ਕਰਦੀ ਹੈ ਅਤੇ ਵਿਦੇਸ਼ੀ ਦਖ਼ਲ ਅਤੇ ਜਾਸੂਸੀ ਦੀਆਂ ਕਾਰਵਾਈਆਂ ਦੀ ਪਛਾਣ ਕਰਨ, ਜਾਂਚ ਕਰਨ ਅਤੇ ਰੋਕਣ ਲਈ ਕੰਮ ਕਰਦੀ ਹੈ।

ਨਿਵੇਸ਼

ਆਸਟ੍ਰੇਲੀਆਈ ਸਰਕਾਰ ਨੇ 2024–2025 ਤੱਕ ਚਾਰ ਸਾਲਾਂ ਵਿੱਚ ਵਿਦੇਸ਼ੀ ਦਖ਼ਲ ਦਾ ਟਾਕਰਾ ਕਰਨ ਦੇ ਉਪਰਾਲਿਆਂ ਨੂੰ ਮਜ਼ਬੂਤ ਕਰਨ ਲਈ $71.6 ਮਿਲੀਅਨ ਦੀ ਰਕਮ ਨਿਵੇਸ਼ ਕੀਤੀ ਹੈ, ਤਾਂ ਜੋ ਆਸਟ੍ਰੇਲੀਆ ਵਾਸੀਆਂ ਨੂੰ ਇਸ ਖ਼ਤਰੇ ਤੋਂ ਬਚਾਇਆ ਜਾ ਸਕੇ।

ਭਾਈਚਾਰਿਆਂ ਨੂੰ ਤਾਕਤਵਰ ਬਣਾਉਣਾ

ਆਸਟ੍ਰੇਲੀਆਈ ਸਰਕਾਰ ਪ੍ਰਭਾਵਿਤ ਭਾਈਚਾਰਿਆਂ ਨਾਲ ਉਨ੍ਹਾਂ ਦੀਆਂ ਚਿੰਤਾਵਾਂ ਅਤੇ ਜ਼ਰੂਰਤਾਂ ਨੂੰ ਸਮਝਣ ਅਤੇ ਭਾਈਚਾਰਕ ਸੁਰੱਖਿਆ ਦਾ ਸਮਰਥਨ ਕਰਨ ਲਈ ਨਿਯਮਿਤ ਤੌਰ 'ਤੇ ਸੰਪਰਕ ਵਿੱਚ ਰਹਿੰਦੀ ਹੈ।

ਵਿਦੇਸ਼ੀ ਦਖ਼ਲ ਨੂੰ ਬੇਨਕਾਬ ਕਰਨਾ

ਆਸਟ੍ਰੇਲੀਆਈ ਸਰਕਾਰ ਇਹ ਸਪੱਸ਼ਟ ਕਰਨ ਲਈ ਵਿਦੇਸ਼ੀ ਦਖ਼ਲ ਬਾਰੇ ਆਪਣੀਆਂ ਚਿੰਤਾਵਾਂ ਵਿਦੇਸ਼ੀ ਸਰਕਾਰਾਂ ਦੇ ਨੁਮਾਇੰਦਿਆਂ ਕੋਲ ਉਠਾ ਸਕਦੀ ਹੈ, ਕਿ ਆਸਟ੍ਰੇਲੀਆ ਵਿੱਚ ਵਿਦੇਸ਼ੀ ਦਖ਼ਲ ਬਰਦਾਸ਼ਤ ਨਹੀਂ ਕੀਤਾ ਜਾਵੇlia.

ਵਿਦੇਸ਼ੀ ਦਖ਼ਲ ਕਿਉਂ ਠੀਕ ਨਹੀਂ ਹੈ?

Sign up

Sign up for news and updates from our agency.