ਕੂਟਨੀਤਕ ਗਤੀਵਿਧੀ

ਕੁੱਝ ਵਿਦੇਸ਼ੀ ਸਰਕਾਰਾਂ ਜਿਨ੍ਹਾਂ ਦੀ ਆਸਟ੍ਰੇਲੀਆ ਵਿੱਚ ਕੂਟਨੀਤਿਕ ਮੌਜੂਦਗੀ ਹੈ, ਉਹ ਅਜਿਹੀਆਂ ਗਤੀਵਿਧੀਆਂ ਕਰ ਸਕਦੀਆਂ ਹਨ ਜਿਹੜੀਆਂ ਆਸਟ੍ਰੇਲੀਆਈ ਸਮਾਜ ਵਿੱਚ ਤੁਹਾਡੀ ਖੁੱਲ੍ਹੀ ਭਾਗੀਦਾਰੀ ਅਤੇ ਵਿਚਾਰ ਪ੍ਰਗਟਾਵੇ ਨੂੰ ਸੀਮਿਤ ਕਰਨ ਦੀ ਕੋਸ਼ਿਸ਼ ਕਰਦੀਆਂ ਹਨ।

ਆਸਟ੍ਰੇਲੀਆਈ ਸਰਕਾਰ ਡਿਪਲੋਮੈਟਾਂ ਦੇ ਅਣਉਚਿਤ ਵਿਵਹਾਰ ਨੂੰ ਬਹੁਤ ਗੰਭੀਰਤਾ ਨਾਲ ਲੈਂਦੀ ਹੈ।

ਵਿਦੇਸ਼ੀ ਸਰਕਾਰਾਂ ਆਸਟ੍ਰੇਲੀਆ ਵਿੱਚ ਆਪਣੇ ਹਿੱਤਾਂ ਨੂੰ ਅਜਿਹੇ ਢੰਗ ਨਾਲ ਅੱਗੇ ਵਧਾ ਸਕਦੀਆਂ ਹਨ ਜੋ ਖੁੱਲ੍ਹਾ, ਪਾਰਦਰਸ਼ੀ ਅਤੇ ਸਾਡੇ ਲੋਕਾਂ, ਸਮਾਜ ਅਤੇ ਲੋਕਤੰਤਰਿਕ ਪ੍ਰਣਾਲੀਆਂ ਦਾ ਆਦਰ ਕਰਨ ਵਾਲਾ ਹੋਵੇ।

ਇਹ ਬਿਲਕੁਲ ਵੀ ਠੀਕ ਨਹੀਂ ਹੈ ਕਿ ਵਿਦੇਸ਼ੀ ਸਰਕਾਰਾਂ ਦੇ ਨੁਮਾਇੰਦੇ ਆਸਟ੍ਰੇਲੀਆ ਵਿੱਚ ਲੋਕਾਂ ਦੀ ਨਿਗਰਾਨੀ ਕਰਨ, ਤੰਗ-ਪ੍ਰੇਸ਼ਾਨ ਕਰਨ, ਡਰਾਉਣ ਜਾਂ ਕਿਸੇ ਵਿਅਕਤੀ ਨੂੰ ਇੱਥੇ ਵਿਦੇਸ਼ੀ ਸਰਕਾਰ ਦੇ ਹਿੱਤਾਂ ਨੂੰ ਅੱਗੇ ਵਧਾਉਣ ਲਈ ਮਜ਼ਬੂਰ ਕਰਨ।

ਜੇਕਰ ਤੁਹਾਨੂੰ ਆਸਟ੍ਰੇਲੀਆ ਵਿੱਚ ਕੂਟਨੀਤਕ ਜਾਂ ਕੌਂਸਲਰ ਅਧਿਕਾਰੀਆਂ ਦੇ ਅਣਉਚਿਤ ਵਿਵਹਾਰ ਬਾਰੇ ਚਿੰਤਾਵਾਂ ਹਨ, ਤਾਂ ਕਿਰਪਾ ਕਰਕੇ ਵਿਦੇਸ਼ੀ ਮਾਮਲਿਆਂ ਅਤੇ ਵਪਾਰ ਵਿਭਾਗ ਦੀ ਪ੍ਰੋਟੋਕੋਲ ਸ਼ਾਖਾ ਨੂprotocol.branch@dfat.gov.a 'ਤੇ ਰਿਪੋਰਟ ਕਰੋ।

ਕੂਟਨੀਤਕ ਗਤੀਵਿਧੀ

Sign up

Sign up for news and updates from our agency.