ਕਿਸੇ ਆਸਟ੍ਰੇਲੀਆਈ ਯੂਨੀਵਰਸਿਟੀ ਦੇ ਵਿਦਿਆਰਥੀ ਹੋਣ ਦੇ ਨਾਤੇ, ਤੁਸੀਂ ਇੱਕ ਅਜਿਹੇ ਭਾਈਚਾਰੇ ਦਾ ਹਿੱਸਾ ਹੋ ਜੋ ਵਿਚਾਰਾਂ ਅਤੇ ਰਾਏ ਦੇ ਸੁਤੰਤਰ ਅਤੇ ਸਤਿਕਾਰਯੋਗ ਪ੍ਰਗਟਾਵੇ 'ਤੇ ਪ੍ਰਫੁੱਲਿਤ ਹੁੰਦਾ ਹੈ।
ਵਿਦਿਆਰਥੀਆਂ ਅਤੇ ਖੋਜਕਰਤਾਵਾਂ ਸਮੇਤ ਹਰ ਕਿਸੇ ਨੂੰ ਖੁੱਲ੍ਹ ਕੇ ਬੋਲਣ ਅਤੇ ਸੁਰੱਖਿਅਤ ਮਹਿਸੂਸ ਕਰਨ ਦਾ ਅਧਿਕਾਰ ਹੈ। ਕਿਸੇ ਨੂੰ ਵੀ ਤੁਹਾਡੇ 'ਤੇ ਦਬਾਅ ਪਾਉਣ, ਧਮਕਾਉਣ, ਨਜ਼ਰ ਰੱਖਣ ਜਾਂ ਤੰਗ ਪ੍ਰੇਸ਼ਾਨ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਹੈ - ਖ਼ਾਸ ਕਰਕੇ ਵਿਦੇਸ਼ੀ ਸਰਕਾਰ ਜਾਂ ਉਨ੍ਹਾਂ ਲਈ ਕੰਮ ਕਰਨ ਵਾਲਾ ਕਿਸੇ ਵੀ ਵਿਅਕਤੀ ਵੱਲੋਂ।
ਵਿਦਿਆਰਥੀਆਂ ਅਤੇ ਖੋਜਕਰਤਾਵਾਂ ਤੋਂ ਇਹ ਵੀ ਉਮੀਦ ਕੀਤੀ ਜਾਂਦੀ ਹੈ ਕਿ ਉਹ ਆਸਟ੍ਰੇਲੀਆ ਵਿੱਚ ਰਹਿੰਦੇ ਹੋਏ ਆਸਟ੍ਰੇਲੀਆਈ ਕਾਨੂੰਨਾਂ ਦੀ ਪਾਲਣਾ ਕਰਨਗa.
ਚਿੰਤਾਵਾਂ ਦੀ ਰਿਪੋਰਟ ਕਰੋ
ਜੇਕਰ ਤੁਹਾਡੇ ਨਾਲ ਵਿਦੇਸ਼ੀ ਦਖ਼ਲ ਵਿੱਚ ਸ਼ਾਮਲ ਹੋਣ ਲਈ ਸੰਪਰਕ ਕੀਤਾ ਜਾਂਦਾ ਹੈ ਜਾਂ ਵਿਦੇਸ਼ੀ ਦਖ਼ਲ ਦੀਆਂ ਗਤੀਵਿਧੀਆਂ ਨੂੰ ਹੁੰਦੇ ਹੋਏ ਦੇਖਦੇ ਹੋ, ਤਾਂ ਕਿਰਪਾ ਕਰਕੇ ਇਸਦਨੈਸ਼ਨਲ ਸਿਕਿਊਰਿਟੀ ਹਾਟਲਾਈਨ (National Security Hotline(Opens in a new tab/window)) ਰਿਪੋਰਟ ਕਰੋ, ਜਾਂ ਤੁਸੀਂ NITRO Portal(Opens in a new tab/window)(ਸੂਚਨਾ ਦੇਣ ਯੋਗ ਘਟਨਾਵਾਂ, ਧਮਕੀਆਂ ਜਾਂ ਰਿਪੋਰਟ ਕਰਨ ਯੋਗ ਅਪਰਾਧ) ਦੀ ਵਰਤੋਂ ਵੀ ਕਰ ਸਕਦੇ ਹੋ, ਜੋ ਸੰਭਾਵੀ ਜਾਸੂਸੀ, ਅੰਦਰੂਨੀ ਖ਼ਤਰਿਆਂ ਅਤੇ ਵਿਦੇਸ਼ੀ ਦਖ਼ਲ ਬਾਰੇ ਚਿੰਤਾਵਾਂ ਲਈ ਇੱਕ ਹੋਰ ਰਿਪੋਰਟਿੰਗ ਢੰਗ ਹੈ।
ਜੇਕਰ ਤੁਸੀਂ ਵਿਦੇਸ਼ੀ ਦਖ਼ਲ ਦਾ ਅਨੁਭਵ ਕਰਦੇ ਹੋ ਜਾਂ ਇਸਨੂੰ ਹੁੰਦਾ ਦੇਖਦੇ ਹੋ ਅਤੇ ਇਸਦੀ ਰਿਪੋਰਟ ਆਸਟ੍ਰੇਲੀਆਈ ਅਧਿਕਾਰੀਆਂ ਨੂੰ ਕਰਦੇ ਹੋ, ਤਾਂ ਤੁਹਾਡੀ ਸੁਰੱਖਿਆ ਕੀਤੀ ਜਾਵੇਗੀ ਅਤੇ ਤੁਹਾਡਾ ਵੀਜ਼ਾ ਰੱਦ ਨਹੀਂ ਕੀਤਾ ਜਾਵੇਗਾਰਾਸ਼ਟਰੀ ਸੁਰੱਖਿਆ ਹੌਟਲਾਈਨ , ਨੂੰ ਰਿਪੋਰਟ ਕਰਨ ਤੋਂ ਇਲਾਵਾ, ਤੁਹਾਨੂੰ ਆਪਣੀ ਯੂਨੀਵਰਸਿਟੀ ਦੇ ਨੁਮਾਇੰਦਿਆਂ ਨੂੰ ਵੀ ਵਿਦੇਸ਼ੀ ਦਖ਼ਲ ਦੀਆਂ ਗਤੀਵਿਧੀਆਂ ਦੀ ਰਿਪੋਰਟ ਕਰਨੀ ਚਾਹੀਦੀ ਹੈ। ਇਸ ਵਿੱਚ ਸੁਰੱਖਿਆ ਜਾਂ ਵਿਦਿਆਰਥੀ ਸੇਵਾਵਾਂ ਨਾਲ ਸੰਪਰਕ ਕਰਨਾ, ਜਾਂ ਯੂਨੀਵਰਸਿਟੀ ਦੀ ਸਮਰਪਿਤ ਰਿਪੋਰਟਿੰਗ ਲਾਈਨ ਨਾਲ ਸੰਪਰਕ ਕਰਨਾ ਸ਼ਾਮਲ ਹੋ ਸਕਦਾ ਹੈ। ਇਹ ਸੇਵਾਵਾਂ ਵਿਦਿਆਰਥੀਆਂ ਨੂੰ ਸੁਰੱਖਿਅਤ ਰੱਖਣ ਲਈ ਹਨ ਅਤੇ ਇਨ੍ਹਾਂ ਦੇ ਸਖ਼ਤ ਗੁਪਤਤਾ ਰੱਖਣ ਦੇ ਨਿਯਮ ਹੁੰਦੇ ਹਨ।