ਵਿਦੇਸ਼ੀ ਦਖ਼ਲ ਕੀ ਹੈ?
ਕਈ ਵਾਰ ਵਿਦੇਸ਼ੀ ਦਖ਼ਲ ਦੀ ਪਛਾਣ ਕਰਨਾ ਔਖਾ ਹੋ ਸਕਦਾ ਹੈ।
ਵਿਦੇਸ਼ੀ ਦਖ਼ਲ ਵੱਖ-ਵੱਖ ਰੂਪਾਂ ਵਿੱਚ ਹੋ ਸਕਦਾ ਹੈ.
ਉਦਾਹਰਨ 1: ਕੁੱਝ ਸਰਕਾਰਾਂ ਉਨ੍ਹਾਂ ਲੋਕਾਂ ਨੂੰ ਧਮਕਾ ਸਕਦੀਆਂ ਜਾਂ ਪਰੇਸ਼ਾਨ ਕਰ ਸਕਦੀਆਂ ਹਨ ਜੋ ਵੱਖਰੇ ਵਿਚਾਰ ਪ੍ਰਗਟ ਕਰਦੇ ਹਨ:
ਇੱਕ ਵਕੀਲ ਨੇ ਆਸਟ੍ਰੇਲੀਆ ਵਿੱਚ ਇੱਕ ਮਨੁੱਖੀ ਅਧਿਕਾਰ ਰੈਲੀ ਵਿੱਚ ਭਾਸ਼ਣ ਦਿੱਤਾ। ਉਸ ਭਾਸ਼ਣ ਤੋਂ ਬਾਅਦ, ਇੱਕ ਅਣਜਾਣ ਵਿਅਕਤੀ ਨੇ ਉਸਦਾ ਪਿੱਛਾ ਕੀਤਾ, ਉਸ ਦੀਆਂ ਤਸਵੀਰਾਂ ਖਿੱਚੀਆਂ ਅਤੇ ਇੱਕ ਵਿਦੇਸ਼ੀ ਸਰਕਾਰ ਦੇ ਇਸ਼ਾਰੇ 'ਤੇ ਉਸਦੇ ਪਿਤਾ ਦੀ ਕਾਰ ਦੀ ਭੰਨਤੋੜ ਕੀਤੀ ਗਈ। ਉਸਨੂੰ ਧਮਕੀਆਂ ਮਿਲੀਆਂ ਕਿ ਉਹ ਵਿਦੇਸ਼ੀ ਸਰਕਾਰ ਬਾਰੇ ਝੂਠ ਨਾ ਫ਼ੈਲਾਏ ਅਤੇ ਉਸਦੇ ਵਿਦੇਸ਼ ਵਿੱਚ ਰਹਿਣ ਵਾਲੇ ਪਰਿਵਾਰਕ ਮੈਂਬਰਾਂ ਤੋਂ ਆਸਟ੍ਰੇਲੀਆ ਵਿੱਚ ਰਹਿ ਰਹੇ ਰਿਸ਼ਤੇਦਾਰਾਂ ਬਾਰੇ ਪੁੱਛਗਿੱਛ ਕੀਤੀ ਗਈ। ਜਦੋਂ ਉਸ ਨੇ ਇੱਕ ਹੋਰ ਰੈਲੀ ਵਿੱਚ ਹਿੱਸਾ ਲਿਆ, ਤਾਂ ਉਸਦੇ ਵਿਦੇਸ਼ ਵਿੱਚ ਰਹਿੰਦੇ ਭਰਾ ਨੂੰ ਉਸ ਵਿਦੇਸ਼ੀ ਸਰਕਾਰ ਵੱਲੋਂ ਕੈਦ ਕਰ ਲਿਆ ਗਿਆ।
ਉਦਾਹਰਨ 2: ਕੁੱਝ ਵਿਦੇਸ਼ੀ ਸਰਕਾਰਾਂ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਨੂੰ ਸੀਮਿਤ ਕਰਨ ਦੀ ਕੋਸ਼ਿਸ਼ ਕਰ ਸਕਦੀਆਂ ਹਨ:
ਕਿਸੇ ਵਿਦੇਸ਼ੀ ਸਰਕਾਰ ਦੀ ਆਲੋਚਨਾ ਕਰਨ ਵਾਲੇ ਕਲਾਕਾਰ ਵੱਲੋਂ ਆਸਟ੍ਰੇਲੀਆਈ ਯੂਨੀਵਰਸਿਟੀ ਕੈਂਪਸ ਵਿੱਚ ਪੋਸਟਰ ਲਗਾਏ ਗਏ ਸਨ। ਉਹ ਵਿਦਿਆਰਥੀ ਗਰੁੱਪ, ਜੋ ਉਸ ਵਿਦੇਸ਼ੀ ਸਰਕਾਰ ਦੇ ਹਿੱਤਾਂ ਦੀ ਨੁਮਾਇੰਦਗੀ ਕਰਦੇ ਸਨ, ਉਨ੍ਹਾਂ ਨੂੰ ਸੰਬੰਧਿਤ ਦੂਤਾਵਾਸ ਵੱਲੋਂ ਇਹ ਕਹਿਣ ਲਈ ਕਿਹਾ ਗਿਆ ਕਿ ਉਹ ਯੂਨੀਵਰਸਿਟੀ ਤੋਂ ਇਹ ਪੋਸਟਰ ਹਟਾਉਣ ਦੀ ਮੰਗ ਕਰਨ, ਕਿਉਂਕਿ ਉਹ ਪੋਸਟਰਾਂ ਦੀ ਸਮੱਗਰੀ ਨਾਲ ਅਸਹਿਮਤ ਸੀ। ਹਾਲਾਂਕਿ, ਯੂਨੀਵਰਸਿਟੀ ਨੇ ਪੋਸਟਰਾਂ ਨੂੰ ਨਹੀਂ ਹਟਾਇਆ ਕਿਉਂਕਿ ਇਸ ਨਾਲ ਕਲਾਕਾਰ ਦੀ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਦੀ ਉਲੰਘਣਾ ਹੋਣੀ ਸੀ।
ਵਿਚਾਰ ਅਤੇ ਪ੍ਰਗਟਾਵੇ ਦੀ ਆਜ਼ਾਦੀ ਕੀ ਹੈ?
ਵਿਅਕਤੀਗਤ ਰਾਏ ਅਤੇ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਹਰ ਵਿਅਕਤੀ ਦਾ ਅਧਿਕਾਰ ਹੈ—ਉਹ ਆਪਣੇ ਵਿਚਾਰ ਰੱਖ ਸਕਦਾ ਹੈ ਅਤੇ ਹੋਰਾਂ ਵੱਲੋਂ ਰੋਕਟੋਕ ਜਾਂ ਸੈਂਸਰਸ਼ਿਪ ਤੋਂ ਬਿਨਾਂ ਆਪਣੇ ਵਿਚਾਰ ਪ੍ਰਗਟ ਕਰ ਸਕਦਾ ਹੈ। ਇਨ੍ਹਾਂ ਵਿਵਹਾਰਾਂ ਵਿੱਚ ਜਨਤਕ ਮਾਮਲਿਆਂ 'ਤੇ ਚਰਚਾ ਕਰਨ ਦੀ ਆਜ਼ਾਦੀ, ਦੂਜਿਆਂ ਤੋਂ ਵੱਖਰੇ ਵਿਚਾਰ ਰੱਖਣ ਦੀ ਆਜ਼ਾਦੀ, ਅਤੇ ਸ਼ਾਂਤੀਪੂਰਨ ਰੈਲੀਆਂ ਅਤੇ ਮੀਟਿੰਗਾਂ ਵਿੱਚ ਭਾਗ ਲੈਣ ਦੀ ਆਜ਼ਾਦੀ ਸ਼ਾਮਲ ਹੋ ਸਕਦੀ ਹੈ।
ਉਦਾਹਰਨ 3: ਕੁੱਝ ਵਿਦੇਸ਼ੀ ਸਰਕਾਰਾਂ ਆਪਣੀ ਆਲੋਚਨਾ ਕਰਨ ਵਾਲੇ ਲੋਕਾਂ ਨੂੰ ਚੁੱਪ ਕਰਵਾਉਣ ਲਈ ਔਨਲਾਈਨ ਮੁਹਿੰਮਾਂ ਦੀ ਵਰਤੋਂ ਕਰ ਸਕਦੀਆਂ ਹਨ:
ਇੱਕ ਪੱਤਰਕਾਰ ਨੇ ਕਿਸੇ ਵਿਦੇਸ਼ੀ ਸਰਕਾਰ ਦੀ ਆਲੋਚਨਾ ਵਾਲਾ ਇੱਕ ਮੀਡੀਆ ਲੇਖ ਲਿਖਿਆ। ਇਸ ਤੋਂ ਬਾਅਦ, ਉਸ ਪੱਤਰਕਾਰ ਨੂੰ ਵਿਦੇਸ਼ੀ ਸਰਕਾਰ ਵੱਲੋਂਉਸ ਉੱਪਰ ਚਲਾਈ ਗਈ ਔਨਲਾਈਨ ਮੁਹਿੰਮ ਰਾਹੀਂ ਨਿਸ਼ਾਨਾ ਬਣਾਇਆ ਗਿਆ, ਜਿਸਦਾ ਉਦੇਸ਼ ਉਨ੍ਹਾਂ ਦੀ ਬਦਨਾਮ ਕਰਨਾ ਅਤੇ ਉਨ੍ਹਾਂ ਦੀ ਭਰੋਸੇਯੋਗਤਾ ਨੂੰ ਖ਼ਤਮ ਕਰਨਾ ਸੀ। ਉਸ ਪੱਤਰਕਾਰ ਦੇ ਈ-ਮੇਲ ਅਤੇ ਸੋਸ਼ਲ ਮੀਡੀਆ ਖਾਤਿਆਂ ਤੱਕ ਬਿਨਾਂ ਇਜਾਜ਼ਤ ਦੇ ਪਹੁੰਚ ਕੀਤੀ ਗਈ ਅਤੇ ਨਿੱਜੀ ਜਾਣਕਾਰੀ, ਜਿਸ ਵਿੱਚ ਉਹਨਾਂ ਦਾ ਫ਼ੋਨ ਨੰਬਰ ਅਤੇ ਘਰ ਦਾ ਪਤਾ ਸ਼ਾਮਲ ਹੈ, ਔਨਲਾਈਨ ਪੋਸਟ ਕੀਤੀ ਗਈ। ਉਸ ਪੱਤਰਕਾਰ ਨੂੰ ਜਾਅਲੀ ਸੋਸ਼ਲ ਮੀਡੀਆ ਖਾਤਿਆਂ ਤੋਂ ਕਈ ਸੁਨੇਹੇ ਮਿਲੇ ਜਿਸ ਵਿੱਚ ਉਸ ਨੂੰ ਆਪਣੇ ਮੀਡੀਆ ਲੇਖ ਨੂੰ ਹਟਾਉਣ ਅਤੇ ਮੁਆਫ਼ੀ ਮੰਗਣ ਦੀ ਮੰਗ ਕੀਤੀ ਗਈ।
ਵਿਦੇਸ਼ੀ ਦਖ਼ਲ ਕੀ ਨਹੀਂ ਹੁੰਦਾ ਹੈ?
ਸਾਡੇ ਬਹੁ-ਸੱਭਿਆਚਾਰਕ ਸਮਾਜ ਵਿੱਚ ਅਨੁਭਵਾਂ ਅਤੇ ਵਿਚਾਰਾਂ ਦੀ ਵਿਭਿੰਨਤਾ ਇੱਕ ਤਾਕਤ ਹੈ।
ਆਸਟ੍ਰੇਲੀਆ ਵਿੱਚ, ਕਾਨੂੰਨੀ ਰਾਜਨੀਤਿਕ ਸ਼ਮੂਲੀਅਤ ਅਤੇ ਵਕਾਲਤ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ ਅਤੇ ਸੁਰੱਖਿਆ ਪ੍ਰਾਪਤ ਹੈ।
ਸਾਰੀਆਂ ਸਰਕਾਰਾਂ, ਜਿਸ ਵਿੱਚ ਆਸਟ੍ਰੇਲੀਆਈ ਸਰਕਾਰ ਵੀ ਸ਼ਾਮਲ ਹੈ, ਆਸਟ੍ਰੇਲੀਆ ਵਿਚਲੇ ਮਹੱਤਵਪੂਰਨ ਮੁੱਦਿਆਂ ਅਤੇ ਨੀਤੀਆਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦੀਆਂ ਹਨ। ਜਦੋਂ ਇਹ ਕਾਰਵਾਈਆਂ ਸਾਡੇ ਲੋਕਾਂ, ਸਮਾਜ ਅਤੇ ਲੋਕਤੰਤਰੀ ਪ੍ਰਣਾਲੀਆਂ ਦਾ ਸਤਿਕਾਰ ਕਰਨ ਵਾਲੇ ਖੁੱਲ੍ਹੇ ਅਤੇ ਪਾਰਦਰਸ਼ੀ ਢੰਗ ਨਾਲ ਕੀਤੀਆਂ ਜਾਂਦੀਆਂ ਹਨ, ਤਾਂ ਇਹ ਗਤੀਵਿਧੀਆਂ ਵਿਦੇਸ਼ੀ ਦਖ਼ਲ ਨਹੀਂ ਹੁੰਦੀਆਂ ਹਨ।
ਅਸੀਂ ਉਮੀਦ ਕਰਦੇ ਹਾਂ ਕਿ ਦੂਜੀਆਂ ਸਰਕਾਰਾਂ ਵੀ ਅਜਿਹੇ ਢੰਗ ਨਾਲ ਵਿਵਹਾਰ ਕਰਨ ਜੋ ਆਸਟ੍ਰੇਲੀਆ ਦੇ ਲੋਕਾਂ, ਸਮਾਜ ਅਤੇ ਸੰਸਥਾਵਾਂ ਦਾ ਸਤਿਕਾਰ ਕਰਦੇ ਹੋਣ। ਜਦੋਂ ਉਹ ਅਜਿਹਾ ਕਰਦੇ ਹਨ, ਤਾਂ ਉਨ੍ਹਾਂ ਦੀਆਂ ਗਤੀਵਿਧੀਆਂ ਆਸਟ੍ਰੇਲੀਆ ਵਿੱਚ ਸਕਾਰਾਤਮਕ ਯੋਗਦਾਨ ਪਾ ਸਕਦੀਆਂ ਹਨ.
ਵਿਦੇਸ਼ੀ ਪ੍ਰਭਾਵ ਕਾਰਜਾਂ ਨੂੰ ਰਜਿਸਟਰ ਕਰਨ ਦਾ ਤਰੀਕਾ
ਵਿਦੇਸ਼ੀ ਸਰਕਾਰਾਂ ਸਮੇਤ ਵਿਦੇਸ਼ੀ ਕਾਰਕੁੰਨਾਂ ਵੱਲੋਂ ਕੀਤੀਆਂ ਜਾਂਦੀਆਂ ਕੁੱਝ ਗਤੀਵਿਧੀਆਂ ਨੂੰ ਆਸਟ੍ਰੇਲੀਆ ਦੀ Foreign Influence Transparency Scheme (ਵਿਦੇਸ਼ੀ ਦਖ਼ਲ ਪਾਰਦਰਸ਼ਤਾ ਯੋਜਨਾ(Opens in a new tab/window)(Opens in a new tab/window) ਅਧੀਨ ਰਜਿਸਟਰ ਕਰਨ ਦੀ ਲੋੜ ਪੈ ਸਕਦੀ ਹੈ।.(Opens in a new tab/window)(Opens in a new tab/window)
ਆਪਣੇ ਆਪ ਤੋਂ ਪੁੱਛਣ ਵਾਲੇ ਸਵਾਲ
ਜਦੋਂ ਇਹ ਫ਼ੈਸਲਾ ਕਰਨਾ ਹੋਵੇ ਕਿ ਕੀ ਕੋਈ ਗਤੀਵਿਧੀ ਵਿਦੇਸ਼ੀ ਦਖ਼ਲ ਹੋ ਸਕਦੀ ਹੈ, ਤਾਂ ਆਪਣੇ ਆਪ ਤੋਂ ਇਹ ਸਵਾਲ ਪੁੱਛੋ: